ਚਰਨ ਸਿੰਘ ਸਫਰੀ (੫ ਅਪ੍ਰੈਲ ੧੯੧੮- ੫ ਜਨਵਰੀ ੨੦੦੬) ਦਾ ਜਨਮ ਮਾਤਾ ਇੰਦੀ ਦੀ ਕੁੱਖੋਂ ਪਿਤਾ ਸ. ਲਾਭ ਸਿੰਘ ਦੇ ਘਰ ਦਸੂਹਾ ਦੇ ਇਤਿਹਾਸਕ ਪਿੰਡ ਬੋਦਲ ਵਿਖੇ ਹੋਇਆ । ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਕਲਰਕ ਦੀ ਨੌਕਰੀ ਕੀਤੀ, ਜਿੱਥੇ ਉਨ੍ਹਾਂ ਦੀ ਮੁਲਾਕਾਤ ਉਸਤਾਦ ਸ਼ਾਇਰ ਬਲਦੇਵ ਚੰਦਰ ਬੇਕਲ (ਲਾਲਾ ਧਨੀ ਰਾਮ ਚਾਤ੍ਰਿਕ ਦੇ ਭਾਣਜੇ) ਨਾਲ ਹੋਈ, ਜਿਨ੍ਹਾਂ ਤੋਂ ਆਪ ਨੇ ਧਾਰਮਿਕ ਗੀਤ ਲਿਖਣ ਦੀ ਮੁਹਾਰਤ ਹਾਸਲ ਕੀਤੀ । ਉਹ ਭਾਰਤੀ ਫੌਜ ਵਿੱਚ ਵੀ ਰਹੇ ਪਰ ਛੇਤੀ ਹੀ ਸਿੱਖਿਆ ਵਿਭਾਗ ਵਿੱਚ ਆ ਗਏ । ਉਨ੍ਹਾਂ ਨੂੰ ਧਾਰਮਿਕ ਗੀਤਾਂ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਹੈ । ਉਨ੍ਹਾਂ ਦੀਆਂ ਰਚਨਾਵਾਂ ਹਨ : ਜੀਵਨ ਸਫਰ, ਇਸ਼ਕ ਦੀ ਬਿਜਲੀ, ਮੀਰਾ ਬਾਈ, ਤਾਰਿਆਂ ਦੀ ਸੇਧ, ਪੰਜਾ ਗੁਰਾਂ ਨੇ ਪਹਾੜ ਵਿੱਚ ਲਾਇਆ, ਨੌਵੇਂ ਪਿਤਾ ਜਦ ਕਤਲਗਾਹ ‘ਚ ਆਏ, ਤੇਗ ਦੀ ਧਾਰ ਉੱਤੇ ਨੱਚ ਓ ਖਾਲਸਾ, ਸਿੱਖੀ ਦੀਆਂ ਵਾਟਾਂ, ਲਹੂ ਦੀਆਂ ਲਾਟਾਂ, ਅੰਮ੍ਰਿਤ ਭਿੱਜੇ ਬੋਲ, ਗੁਰੂ ਰਵੀਦਾਸ ਮਹਿਮਾ, ਰਵੀਦਾਸ ਰਿਸ਼ਮਾਂ, ਜੀਵਨ ਬਾਬਾ ਹਰਨਾਮ ਸਿੰਘ ਅਤੇ ਤੱਕਲੇ ਦੇ ਵਲ ਕੱਢ ਲੈ ।